Punjabi Akhbaar Inc. ਪੰਜਾਬੀ ਅਖ਼ਬਾਰ - Calgary

5/5 based on 1 reviews

About Punjabi Akhbaar Inc. ਪੰਜਾਬੀ ਅਖ਼ਬਾਰ

ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕੁੱਝ ਡਰੱਗਸ ਨੂੰ ਕਾਨੂੰਨੀ ਛੋਟ ਦੇਣ ਦਾ ਫ਼ੈਸਲਾ ਆਉਣ ਵਾਲੇ ਸਮੇਂ ਵਿਚ ਸਮਾਜ ਤੇ ਕੀ ਅਸਰ ਪਾਵੇਗਾ ਇਹ ਤਾਂ ਸਮਾਂ ਦੱਸੇਗਾ l ਪਰ ਫਿਰ ਵੀ ਇਕ ਜਿੰਮੇਵਾਰੀ ਦੇ ਤੌਰ ਤੇ ਆਓ ਸਰਕਾਰ ਤੇ ਹੈਲਥ ਕੈਨੇਡਾ ਦੇ ਇਸ ਫੈਸਲੇ ਦੀ ਸਮਾਜ ਤੇ ਖਾਸ ਕਰ ਕੇ ਬੱਚਿਆਂ  ਤੇ ਪੈਣ ਵਾਲੇ ਅਸਰ ਦੀ ਪੜਚੋਲ ਕਰਦੇ ਹਾਂ l ਫੈਡਰਲ ਸਰਕਾਰ ਦੇ ਮਾਨਸਿਕ ਸਿਹਤ ਤੇ ਅਡਿਕਸ਼ਨ ਮਨਿਸਟਰ (Minister of Mental Health and addiction) ਅਤੇ  ਐਸੋਸੀਏਟ  ਸਿਹਤ ਮਨਿਸਟਰ (Associate Health Minister) ਨੇ ਕੁਝ ਗੈਰ-ਕਾਨੂੰਨੀ ਡਰੱਗਸ (ਓਪੀਓਇਡ ਜਿਵੇਂ ਹੈਰੋਇਨ, ਕੋਕੇਨ ਤੇ ਫੈਂਟਾਨੀਲ, Heroine, Cocaine, Fentanyl or MDMA or ecstacy drug ) ਸ਼ਾਮਿਲ ਹੈ ਨੂੰ ਕੰਟ੍ਰੋਲਡ ਡਰੱਗਸ ਐਂਡ ਸਬਸਟੈਂਸਸ ਐਕਟ (Controlled Drugs and Substances Act, CDSA) ਅਧੀਨ ਤਿੰਨ ਸਾਲ ਦੀ ਛੋਟ ਦੇ ਦਿੱਤੀ ਹੈ  ਜੋ Jan. 31, 2023 ਤੋਂ Jan. 31, 2026  ਤੱਕ ਲਾਗੂ ਹੋਏਗੀ l ਜਿਸ ਦਾ ਮਤਲਬ ਹੈ ਕਿ ਹੁਣ ਕੋਈ ਵੀ ਅਠਾਰਾਂ ਸਾਲ ਤੋਂ ਉੱਪਰ ਦਾ ਇਨਸਾਨ ਢਾਈ ਗ੍ਰਾਮ ਤੱਕ ਇਹ ਡਰੱਗਸ ਆਪਣੀ ਵਰਤੋਂ ਲਈ ਆਪਣੇ ਕੋਲ ਰੱਖ ਸਕਦਾ ਹੈ l ਪਹਿਲਾਂ  ਇਹ ਡਰੱਗ ਆਪਣੇ ਕੋਲ ਰੱਖਣੇ ਜਾਂ ਵਰਤੋਂ ਕਰਨੀ ਗ਼ੈਰ ਕਾਨੂੰਨੀ ਸੀ ਤੇ ਤੁਹਾਡੇ ਤੇ ਪੁਲਿਸ ਕ੍ਰਿਮਿਨਲ ਚਾਰਜ ਲਗਾਉਂਦੀ ਸੀ ਤੇ ਤੁਹਾਨੂੰ ਜੇਲ੍ਹ ਤੇ ਜੁਰਨਾਮਾ ਜਾਂ ਦੋਵੇ ਇਕੱਠੇ ਹੋ ਸਕਦੇ ਸੀ l

ਬ੍ਰਿਟਿਸ਼ ਕੋਲੰਬੀਆ ਹੁਣ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਇਹ ਗ਼ੈਰ ਕਾਨੂੰਨੀ ਡਰੱਗਸ ਇਕ ਸੀਮਤ ਮਾਤਰਾ (ਢਾਈ ਗ੍ਰਾਮ) ਵਿਚ ਰੱਖਣ ਤੇ ਵਰਤੋਂ ਕਰਨ ਦੀ ਹੈਲਥ ਕੈਨੇਡਾ ਤੋਂ ਕੰਟ੍ਰੋਲਡ ਡਰੱਗਸ  ਐਂਡ  ਸੁਬਸਟੈਂਸਸ  ਐਕਟ (Controlled Drugs and Substances Act, CDSA) ਦੇ ਸਬ ਸੈਕਸ਼ਨ 56(1)  ਦੇ ਅਧੀਨ ਤਿੰਨ ਸਾਲ ਦੀ ਛੋਟ ਮਿਲ ਗਈ ਹੈ ਤੇ ਕੋਈ ਕ੍ਰਿਮਿਨਲ ਚਾਰਜਸ ਨਹੀਂ ਲੱਗਣਗੇ ਤੇ ਨਾ ਹੀ ਪੁਲਿਸ ਇਹਨਾਂ ਡਰੱਗਸ ਨੂੰ ਜ਼ਬਤ ਕਰੇਗੀ l  ਬ੍ਰਿਟਿਸ਼ ਕੋਲੰਬੀਆ  ਦਾ ਕਹਿਣਾ ਹੈ ਕਿ ਇਸ ਤਰਾਂ ਕਰਨ ਨਾਲ ਮਾਨਸਿਕ ਸਿਹਤ ਦੇ ਇਲਾਜ਼ ਲਈ  ਤੇ ਨਸ਼ੇ ਨੂੰ ਕਾਬੂ ਵਿਚ ਕਰਨ ਲਈ ਮਦਦ ਮਿਲੇਗੀ l ਵੈਨਕੂਵਰ ਦੇ ਮੇਅਰ ਸਮੇਤ ਬ੍ਰਿਟਿਸ਼ ਕੋਲੰਬੀਆ  ਦੇ ਮੰਤਰੀ ਇਸ ਫੈਸਲੇ ਨੂੰ ਬਹੁਤ ਅਗਾਂਹਵਧੂ ਦੱਸ ਰਹੇ ਹਨ l 

ਇਸੇ ਤਰਾਂ ਦੇ ਤਰਕ ਦੇ ਕਿ ਅਕਤੂਬਰ ਦੋ ਹਾਜਰ ਅਠਾਰਾਂ (October 2018) ਵਿਚ ਕੈਨੇਡੀਅਨ ਸਰਕਾਰ ਨੇ ਭੰਗ ਨੂੰ ਮਨੋਰੰਜਨ ਦੇ ਮਕਸਦ ਲਈ ਜਾਣੀ ਕਿ ਮੌਜ ਮਸਤੀ ਲਈ ਕਾਨੂੰਨੀ ਤੋਰ ਤੇ ਮਾਨਤਾ ਦੇ ਦਿੱਤੀ ਸੀ ਤੇ ਕੋਈ ਵੀ ਅਠਾਰਾਂ ਤੋਂ ਇੱਕੀ ਸਾਲ (ਅਲੱਗ ਅਲੱਗ ਸੂਬਿਆਂ ਵਿਚ ਉਮਰ ਵੱਖਰੀ ਹੈ) ਤੋਂ ਉੱਪਰ ਦਾ ਇਨਸਾਨ ਤੀਹ ਗ੍ਰਾਮ ਤੱਕ ਭੰਗ ਆਪਣੇ ਕੋਲ ਰੱਖ ਤੇ ਵਰਤ ਸਕਦਾ ਸੀ l ਕੈਨੇਡਾ ਵਿਚ ਇਸ ਤੋਂ ਪਹਿਲਾਂ ਭੰਗ ਸਿਰਫ ਮੈਡੀਕਲ ਕਾਰਨਾਂ ਕਰ ਕੇ ਹੀ ਡਾਕਟਰ ਦੀ ਇਜ਼ਾਜ਼ਤ ਨਾਲ ਦਵਾਈ ਦੇ ਤੌਰ ਤੇ  ਸੇਵਨ ਕਰ ਸਕਦੇ ਸੀ ਤੇ ਬਾਕਾਇਦਾ ਹੈਲਥ ਕੈਨੇਡਾ ਤੋਂ ਲਾਇਸੈਂਸ ਲੈਣਾ ਪੈਂਦਾ ਸੀ l ਆਪਣੇ ਕੋਲ ਭੰਗ ਰੱਖਣਾ ਬਿਲਕੁਲ ਗ਼ੈਰ ਕਾਨੂੰਨੀ ਸੀ ਤੇ ਫੜੇ ਜਾਣ ਗ਼ੈਰ ਕਾਨੂੰਨੀ ਡਰੱਗਸ  ਦੀ ਤਰਾਂ ਸਜ਼ਾ ਤੇ ਜੁਰਨਾਮਾ ਜਾਂ ਦੋਵੇ ਹੋ ਸਕਦੇ ਸਨ l ਭੰਗ ਨੂੰ ਕਾਨੂੰਨੀ ਕਰਨ ਤੋਂ ਬਾਅਦ ਪੂਰੇ ਕੈਨੇਡਾ ਵਿਚ ਭੰਗ ਵੇਚਣ ਵਾਲੀਆਂ ਦੁਕਾਨਾਂ ਦਾ ਹੜ੍ਹ ਆ ਗਿਆ l ਇਸ ਵੇਲੇ ਪੂਰੇ ਕੈਨੇਡਾ ਵਿਚ ਕਰੀਬ ਤਿੰਨ ਹਾਜ਼ਰ ਤੋਂ ਉੱਪਰ ਭੰਗ ਦੇ ਸਟੋਰ ਹਨ ਜਿੰਨਾ ਵਿਚੋਂ ਪਹਿਲੇ ਤਿੰਨ ਨੰਬਰਾਂ ਤੇ ਹੇਠ ਦਿਤੇ ਸੂਬੇ ਹਨ , ਉਨਟਾਰੀਓ : (1400+ ਸਟੋਰ), ਅਲਬਰਟਾ  (750+ ਸਟੋਰ) ਤੇ ਬ੍ਰਿਟਿਸ਼  ਕੋਲੰਬੀਆ (400+ ਸਟੋਰ) l ਇਹਨਾਂ ਸਟੋਰਾਂ ਦੀ ਗਿਣਤੀ ਹਰ ਮਹੀਨੇ ਤੇਜ਼ੀ ਨਾਲ ਵੱਧ ਰਹੀ ਹੈ l ਹਰ ਮਾਰਕੀਟ ਵਿਚ ਇਹ ਸਟੋਰ ਮਿਲ ਜਾਣਗੇ l

ਹੈਲਥ ਕੈਨੇਡਾ ਦੀ ਵੈਬਸਾਈਟ ਤੇ ਭੰਗ ਦੇ ਕੁਝ ਉਤਪਾਦ ਜੋ ਗ਼ੈਰ ਕਾਨੂੰਨੀ ਤੌਰ ਤੇ ਗੈਸ ਸਟੇਸ਼ਨਾਂ ਤੇ ਜਾਂ ਨੁੱਕਰ ਦੇ ਗਰੋਸਰੀ ਸਟੋਰਾਂ ਤੇ ਪੂਰੇ ਕੈਨੇਡਾ ਵਿਚ ਵਿਕਦੇ ਫੜੇ ਗਏ ਹਨ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਹੋਈ ਹੈ l ਇਹ ਸਟੋਰਾਂ ਵਾਲੇ ਗ਼ੈਰ ਕਾਨੂੰਨੀ ਤੌਰ ਤੇ ਭੰਗ ਵਾਲੇ ਅਜਿਹੇ ਉਤਪਾਦ ਬੱਚਿਆਂ ਨੂੰ ਆਕਰਸ਼ਿਤ ਕਰਨ ਵਾਲੀ ਪੈਕੇਜਿੰਗ ਵਿਚ ਵੇਚਦੇ ਹਨ, ਜਿਹਨਾਂ ਵਿਚ ਚੋਕਲੈਟ, ਕੂਕੀਜ਼, ਬ੍ਰੇਕਫਾਸਟ ਸੀਰਿਯਲ੍ਸ, ਤੇ ਟੌਫੀਆਂ ਆਦਿ l ਗੌਰ ਕਰਨ ਵਾਲੀ ਗੱਲ ਇਹ ਹੈ ਕੇ ਹੈਲਥ ਕੈਨੇਡਾ ਦੇ ਨਿਯਮਾਂ ਅਨੁਸਾਰ ਭੰਗ ਦੀ ਪੈਕੇਜਿੰਗ ਸਾਦੀ ਹੋਣੀ ਚਾਹੀਦਾ ਹੈ ਤੇ ਸਿਰਫ ਅਧਿਕਾਰਿਤ ਸਟੋਰਾਂ ਵਿਚ ਹੀ ਵਿਕਰੀ ਕੀਤੀ ਜਾ ਸਕਦੀ ਹੈ l ਜ਼ਿਆਦਾਤਰ ਇਹਨਾਂ ਗ਼ੈਰ ਕਾਨੂੰਨੀ ਉਤਪਾਦਾਂ ਦੀ ਪੈਕਜਿੰਗ ਆਕਰਸ਼ਕ ਤੇ ਰੰਗਦਾਰ ਹੁੰਦੀ ਹੈ ਤੇ ਕਈ ਬੱਚਿਆਂ ਵਿਚ ਮਸ਼ਹੂਰ ਕੰਪਨੀਆਂ ਦੇ ਬ੍ਰਾਂਡਾਂ ਨਾਲ ਮਿਲਦੀ ਜੁਲਦੀ ਹੁੰਦੀ ਹੈ l ਇਸ ਨੂੰ ਕਾਪੀ ਕੈਟ ਪੈਕਜਿੰਗ ਵੀ ਕਹਿੰਦੇ ਹਨ ਜਿਸ ਨਾਲ ਉਪਭੋਗਤਾ ਨੂੰ ਆਸਾਨੀ ਨਾਲ ਬੇਵਕੂਫ ਬਣਾਇਆ ਜਾ ਸਕਦਾ ਹੈ ਤੇ ਜਿਸ ਕਰਕੇ ਬੱਚੇ ਇਹਨਾਂ ਉਤਪਾਦਾਂ ਵੱਲ ਬਹੁਤ ਜਲਦੀ ਆਕਰਸ਼ਤ ਹੋ ਜਾਂਦੇ ਹਨ l 

ਭੰਗ ਵਿਚ ਨਸ਼ਾ ਕਰਨ ਵਾਲਾ ਤੱਤ ਜਿਸਨੂੰ ਟੇਟਰਾਈਡ੍ਰੋਕਾੱਨਬੀਨੋਲ (Tetrahydrocannabinol, THC) ਕਹਿੰਦੇ ਹਨ, ਦੀ ਮਾਤਰਾ ਹੈਲਥ ਕੈਨੇਡਾ ਨੇ ਦੱਸ ਮਿਲੀਗ੍ਰਾਮ ਇਕ ਪੈਕ ਵਿਚ ਨਿਰਧਾਰਤ ਕੀਤੀ ਹੈ ਪਰ ਇਹਨਾਂ ਸਟੋਰਾਂ ਤੇ ਵਿਕਣ ਵਾਲੇ ਭੰਗ ਵਾਲੇ ਉਤਪਾਦਾਂ ਵਿਚ THC ਦੀ ਮਾਤਰਾ ਕਈ ਗੁਣਾ ਜ਼ਿਆਦਾ ਪਾਈ ਗਈ ਹੈ ਛੇ ਸੌ ਮਿਲੀਗ੍ਰਾਮ ਤੱਕ ਵੀ ਨੋਟ ਕੀਤੀ ਗਈ ਹੈ ਜੋ ਕੇ ਨਿਰਧਾਰਤ ਮਾਤਰਾ ਤੋਂ ਸੱਠ ਗੁਣਾ ਜ਼ਿਆਦਾ ਹੈ l ਸਰਕਾਰ ਭੰਗ ਨੂੰ ਕਾਨੂੰਨੀ ਕਰਨ ਦੇ ਬਾਵਜੂਦ ਇਸ ਦੀ ਗ਼ੈਰ ਕਾਨੂੰਨੀ ਵਿਕਰੀ ਤੇ ਰੋਕ ਲਾਉਣ ਤੋਂ ਅਸਮਰਥ ਹੈ l ਕੁਝ ਜਾਗਰੂਕ ਮਾਪੇ ਆਪਣੇ ਵਲੋਂ ਬੱਚਿਆਂ ਤੇ ਤਾਂ ਨਜ਼ਰ ਰੱਖ ਸਕਦੇ ਹਨ ਪਰ ਜੇ ਕੋਈ ਉਹਨਾਂ ਦਾ ਯਾਰ ਮਿੱਤਰ ਸਕੂਲ ਵਿਚ ਇਕ ਉਤਪਾਦ ਲਿਆ ਕੇ ਉਹਨਾਂ ਨਾਲ ਜਾਣੇ ਅਣਜਾਣੇ ਵਰਤ ਲਾਵੇ ਤਾਂ ਫਿਰ ਦੱਸੋ ਕੌਣ ਜਿੰਮੇਂਵਾਰ ਹੋਵੇਗਾ 

ਸਾਨੂੰ ਖੁਦ ਹੀ ਇਹ ਜਿੰਮੇਵਾਰੀ ਲੈਣੀ ਪਵੇਗੀ ਤੇ ਹੋਰ ਵੀ ਜ਼ਿਆਦਾ ਜਾਗਰੂਕ ਹੋਣਾ ਪਾਵੇਗਾ ਤਾਂ ਕੇ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਖ਼ਤਰਨਾਕ ਉਤਪਾਦਾਂ ਤੋਂ ਬਚਾ ਸਕੀਏ l ਬੱਚਿਆਂ ਨਾਲ ਖੁਲ ਕੇ ਇਸ ਅਲਾਮਤ ਬਾਰੇ ਗੱਲਾਂ ਕਰੋ ਉਹਨਾਂ ਨੂੰ ਇਸ ਦੀ ਦੁਰਵਰਤੋਂ ਦੇ ਹੋਣ ਵਾਲੇ ਮਾੜੇ ਨਤੀਜਿਆਂ ਬਾਰੇ ਜਾਣਕਾਰੀ ਦਿਓ  ਇਸ ਲੇਖ ਦੇ ਨਾਲ ਉਹਨਾਂ ਉਤਪਾਦਾਂ ਦੀਆਂ ਤਸਵੀਰਾਂ ਵੀ ਦਿਤੀਆਂ ਹਨ ਤਾਂ ਕੇ ਮਾਪੇ ਜਾਗਰੂਕ ਹੋ ਸਕਣ ਤੇ ਯਕੀਨੀ ਬਣਾਉਣ ਕੇ ਬੱਚੇ ਅਗਰ ਕੁਝ ਮੰਗ ਕਰਦੇ ਹਨ ਤਾਂ ਮਾਪੇ ਖੁਦ ਸਹੀ ਉਤਪਾਦ ਲੈ ਕੇ ਦੇਣ ਤੇ ਬੱਚਿਆਂ ਨੂੰ ਵੀ ਇਸ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ l ਜੇ ਕਿਸੇ ਨੇ ਕੋਈ ਵੀ ਹੋਰਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਨਾਲ ਈ-ਮੇਲ ਤੇ ਜਾਂ ਫੋਨ ਤੇ ਰਾਬਤਾ ਕਰ ਸਕਦਾ ਹੈ l

ਵਾਪਿਸ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਲਏ ਵਿਵਾਦਪੂਰਨ ਫੈਸਲੇ ਤੇ ਆਉਂਦੇ ਹਾਂ, ਸਰਕਾਰ ਦੇ ਲੋਕਾਂ ਦਾ ਤਾਂ ਸਮਝ ਆਉਂਦਾ ਹੈ ਪਰ ਉਹ ਅਦਾਰਾ, ਹੈਲਥ ਕੈਨੇਡਾ ਜਿਸ ਵਿਚ ਸਪੈਸ਼ਲਿਸਟ ਡਾਕਟਰ ਤੇ scientist ਹਨ ਜਿਹੜੇ ਇਹਨਾਂ ਗ਼ੈਰ ਕਾਨੂੰਨੀ ਡਰੱਗਸ ਦੇ ਜਵਾਨ ਬੱਚਿਆਂ ਤੇ ਪੈਣ ਵਾਲੇ ਅਸਰ ਤੇ ਨੁਕਸਾਨ ਤੋਂ ਭਲੀ ਭਾਂਤ ਜਾਣੂ ਹਨ ਕਿਵੇਂ ਮੰਜੂਰੀ ਦੇ ਸਕਦੇ ਹਨ?? ਹੁਣ ਅੱਲੜ੍ਹ ਉਮਰ ਦੇ ਮੁੰਡੇ ਤੇ ਕੁੜੀਆਂ ਬਿਨਾ ਕਿਸੇ ਰੋਕ ਟੋਕ ਤੋਂ ਇਹ ਡਰੱਗਸ ਵਰਤਣਗੇ l ਜੇ ਮਾਪੇ ਮਨਾਂ ਕਰਦੇ ਹਨ ਤਾਂ ਅਗਿਓ ਕਹਿਣਗੇ ਕੇ ਜੇ ਸਰਕਾਰ ਨੇ ਕਾਨੂੰਨੀ ਕਰ ਦਿੱਤਾ ਹੈ ਤਾਂ ਤੁਹਾਨੂੰ ਕੀ  ਪਰੇਸ਼ਾਨੀ ਹੈ l ਦੂਜੀ ਅਹਿਮ ਗੱਲ ਉਹ ਇਹ ਗ਼ੈਰ ਕਾਨੂੰਨੀ ਡਰੱਗਸ ਲੈਣਗੇ ਕਿਥੋਂ ? ਸਿੱਧਾ ਜਿਹਾ ਮਤਲਬ ਹੈ ਕੇ ਇਸ ਤੋਂ ਬਾਅਦ ਸਰਕਾਰ ਭੰਗ ਦੀ ਤਰਾਂ ਇਹਨਾਂ ਗ਼ੈਰ ਕਾਨੂੰਨੀ ਤੇ ਸਿਹਤ ਲਈ ਖ਼ਤਰਨਾਕ ਡਰੱਗਸ ਨੂੰ ਬਣਾਉਣ ਲਈ ਲੈਬਾਂ ਤੇ ਵੇਚਣ ਦੇ ਲਈ ਵੀ ਸਟੋਰ ਖੋਲੇਗੀ  l ਇਸ ਨਾਲ ਗ਼ੈਰ ਕਾਨੂੰਨੀ ਤੌਰ ਤੇ ਡਰੱਗ ਵੇਚਣ ਵਾਲੇ ਲੋਕ ਤੇ ਗਰੁੱਪ ਵੀ ਸਰਗਰਮ ਹੋ ਜਾਣਗੇ l ਓਹਨਾ ਨੂੰ ਆਪਣਾ ਮਾਲ ਵੇਚਣ ਵਿਚ ਆਸਾਨੀ ਹੋ ਜਾਵੇਗੀ l

ਤਿੰਨ ਸਾਲ ਦਾ ਸਮਾਂ ਬਹੁਤ ਹੁੰਦਾ ਹੈ, ਜਿਹਨਾਂ ਲੋਕਾਂ ਨੂੰ ਇਕ ਵਾਰ ਇਹਨਾਂ ਡਰੱਗਸ ਦੀ ਲਤ ਲੱਗ ਗਈ ਓਹਨਾ ਦਾ ਕੀ ਹੋਵੇਗਾ l ਇਹ ਜਾਹਿਰ ਹੈ ਕੇ ਜੇ ਸਰਕਾਰ ਨੂੰ ਭੰਗ ਦੇ ਸਟੋਰਾਂ ਦੀ ਤਰਾਂ ਏਧਰੋਂ ਵੀ ਮਾਲੀਆ ਆਉਣ ਲੱਗ ਗਿਆ ਤਾਂ ਸਰਕਾਰ ਇਸ ਨੂੰ ਹੋਰ ਬੁੜਾਵਾ ਦੇਵੇਗੀ l ਇਹ ਡਰੱਗਸ ਕਈ ਬਿਮਾਰੀਆਂ, ਜਿੰਨਾ ਵਿਚ ਪ੍ਰਮੁੱਖ ਹਨ, ਮਾਨਸਿਕ ਰੋਗ, ਤੇ ਕਈ ਲਾਇਲਾਜ਼ ਬਿਮਾਰੀਆਂ ਤੇ ਜਿਥੇ ਮਰੀਜ਼ ਮੌਤ ਦੇ ਕਾਫੀ ਕਰੀਬ ਪੀੜਾਦਾਇਕ ਸਥਿਤੀ ਵਿਚ ਹੁੰਦੇ ਹਨ ਲਈ ਵਰਤੇ ਜਾਂਦੇ ਹਨ l  ਇਹਨਾਂ ਡਰੱਗਸ ਦੀ ਬੇਰੋਕ ਵਰਤੋਂ ਲੋਕਾਂ ਨੂੰ ਨਸ਼ਈ ਬਣਾ ਦਵੇਗੀ ਜਿਸ ਦੇ ਕਈ ਭਿਆਨਕ ਨਤੀਜੇ ਆਉਣਗੇ l ਘਰਾਂ ਵਿਚ ਨਿੱਤ ਦੀ ਲੜਾਈ, ਪਬਲਿਕ ਜਗਾਵਾਂ ਤੇ ਸ਼ਰੇਆਮ ਵਰਤੋਂ ਤੇ ਲੜਾਈ ਝਗੜਾ, ਲਤ ਲੱਗਣ ਤੋਂ ਬਾਦ ਲੋੜ ਦੀ ਪੂਰਤੀ ਲਈ ਅਪਰਾਧਾਂ ਦਾ ਵਧਣਾ, ਚੋਰੀ, ਲੁੱਟ ਕਾਸੁੱਟ, ਤੇ ਨਾਜਾਇਜ ਤੌਰ ਤੇ ਪੈਸੇ ਦੀ ਖਾਤਿਰ ਜਾਂ ਡਰੱਗ ਦੀ ਨਿੱਜੀ ਲੋੜ ਪੂਰੀ ਕਰਨ ਲਈ ਡਰੱਗ ਦਾ ਗ਼ੈਰ ਕਾਨੂੰਨੀ ਧੰਦਾ ਕਰਨਾ, ਸਟੂਡੈਂਟਸ ਵਿਚ ਸਕੂਲੀ ਪੜ੍ਹਾਈ ਵਿਚਾਲੇ ਛੱਡ ਦੇਣੀ, ਬੇਰੁਜ਼ਗਾਰੀ ਕਰਕੇ ਸਰਕਾਰੀ ਖਜ਼ਾਨੇ ਤੇ ਬੋਝ, ਤੇ ਨਾਲ ਦੀ ਨਾਲ ਓਵਰ ਡੋਸ ਕਾਰਣ ਕਾਨੂੰਨ ਲਾਗੂ ਕਰਨ ਵਾਲੀਆਂ ਏਜੇਂਸੀਆਂ ਤੇ ਸਿਹਤ ਮਹਿਕਮੇ ਤੇ ਵਾਧੂ ਬੋਝ ਆਦਿ l ਸਿੱਧੇ ਅਸਿੱਧੇ ਤੌਰ ਤੇ ਹੋਰ ਵੀ ਕਈ ਤਰਾਂ ਦੇ ਨੁਕਸਾਨ ਸਾਹਮਣੇ ਆਉਣਗੇ l 

ਬ੍ਰਿਟਿਸ਼ ਕੋਲੰਬੀਆ ਦੀਆਂ ਲੀਹਾਂ ਤੇ ਅਲਬਰਟਾ ਵੀ ਪੈਰ ਰੱਖਣ ਦੀ ਤਿਆਰੀ ਵਿਚ ਹੈ ਕੇ ਜੇ ਤਾਏ ਦੀ ਚੱਲੀ, ਮੈਂ ਕ੍ਯੂਂ ਰਹਾਂ ਕੱਲੀ l ਅਲਬਰਟਾ ਸਰਕਾਰ ਦਾ ਇਹ ਫ਼ੈਸਲਾ ਬਹੁਤ ਗ਼ਲਤ ਤੇ ਨੌਜਵਾਨ ਪੀੜ੍ਹੀ ਲਈ ਘਾਤਕ ਸਾਬਿਤ ਹੋਵੇਗਾ  l ਲੋਕਾਂ ਨੂੰ ਮਿਲ ਕੇ ਇਸ ਵਿਰੁੱਧ ਪੂਰੇ ਦੇਸ਼ ਵਿਚ  ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕੇ ਇਸ ਤਰਾਂ ਦੇ ਮਾਰੂ ਫੈਸਲੇ ਨੂੰ ਵਾਪਿਸ ਕਰਵਾਇਆ ਜਾਵੇ ਤੇ ਲੋਕਾਂ ਨੂੰ ਖਾਸ ਕਰ ਕੇ ਜਵਾਨ ਹੋ ਰਹੇ ਬੱਚਿਆਂ ਨੂੰ ਇਸ ਦੇ ਭਿਆਨਕ ਨਤੀਜਿਆਂ ਤੋਂ ਬਚਾਇਆ ਜਾਂ ਸਕੇ l

ਗੈਰੀ ਢਿੱਲੋਂ,

ਲਿਖਤ- ਗੈਰੀ ਢਿੱਲੋਂ, PhD. ਮਾਈਕਰੋ ਬਾਇਓਲੋਜੀ, ਫ਼ੂਡ ਸੇਫ਼ਟੀ ਪ੍ਰੋਫੈਸ਼ਨਲ 

ਕੈਲਗਰੀ, ਅਲਬਰਟਾ, ਕੈਨੇਡਾ 

Chief Science Officer (CSO), Excitata Inc. Canada

Email- [email protected]

Contact Punjabi Akhbaar Inc. ਪੰਜਾਬੀ ਅਖ਼ਬਾਰ

Address :

4774 Westwinds Dr NE, Calgary, AB T3J 0L7, Canada

Phone : 📞 +
Postal code : 3
Website : http://www.punjabiakhbaar.ca/
Categories :
City : J

4774 Westwinds Dr NE, Calgary, AB T3J 0L7, Canada
r
raghvi sharma on Google

Write some of your reviews for the company Punjabi Akhbaar Inc. ਪੰਜਾਬੀ ਅਖ਼ਬਾਰ

Your reviews will be very helpful to other customers in finding and evaluating information

Rating *
Your review *

(Minimum 30 characters)

Your name *